ਸਮੱਗਰੀ 'ਤੇ ਜਾਓ
Google Play Games
ਮੁੱਖ ਸਮੱਗਰੀ ਦੀ ਸ਼ੁਰੂਆਤ।
Google Play Games

ਮੋਬਾਈਲ ਅਤੇ PC 'ਤੇ ਸਹਿਜ ਗੇਮਿੰਗ

ਆਪਣੀ ਗੇਮ ਲੱਭੋ

ਮੋਬਾਈਲ ਅਤੇ PC 'ਤੇ 2,00,000 ਤੋਂ ਵੱਧ ਗੇਮਾਂ ਦੀ ਵਿਸ਼ਵ-ਪੱਧਰੀ ਸ਼੍ਰੇਣੀ ਦੇਖੋ ਅਤੇ ਆਪਣੇ ਲਈ ਸਹੀ ਗੇਮ ਲੱਭੋ

ਇਨਾਮ ਲੱਭੋ

Google Play Points ਹਾਸਲ ਕਰੋ1 ਜਿਨ੍ਹਾਂ ਨੂੰ ਤੁਸੀਂ ਗੇਮ ਵਿੱਚ ਖਰੀਦਾਂ ਲਈ ਵਰਤ ਸਕਦੇ ਹੋ ਅਤੇ Play Points ਮੈਂਬਰ ਵਜੋਂ ਖਾਸ ਫ਼ਾਇਦੇ ਪ੍ਰਾਪਤ ਕਰ ਸਕਦੇ ਹੋ

ਗੇਮਾਂ ਸੰਬੰਧੀ ਅੱਪਡੇਟ ਪ੍ਰਾਪਤ ਕਰੋ

ਤੁਹਾਡੀਆਂ ਮਨਪਸੰਦ ਗੇਮਾਂ ਅਤੇ ਤੁਹਾਡੀਆ ਖੁਦ ਦੀਆਂ ਗੇਮਿੰਗ ਉਪਲਬਧੀਆਂ ਬਾਰੇ ਸਾਰੇ ਅੱਪਡੇਟ ਇੱਕ ਸੁਵਿਧਾਜਨਕ 'ਤੁਸੀਂ' ਟੈਬ ਵਿੱਚ ਹਨ2

ਜਾਰੀ ਰੱਖਣ ਤੋਂ ਬਾਅਦ, ਤੁਹਾਨੂੰ Google Play Games on PC ਲਈ ਈਮੇਲ ਪ੍ਰਾਪਤ ਹੋਵੇਗੀ
ਹੋਰ ਜਾਣਨ ਲਈ ਸਕ੍ਰੋਲ ਕਰੋ

ਆਪਣੇ ਸਾਰੇ ਡੀਵਾਈਸਾਂ 'ਤੇ ਆਸਾਨੀ ਨਾਲ ਖੇਡੋ

ਆਪਣੀ ਗੇਮ ਲਾਇਬ੍ਰੇਰੀ ਅਤੇ ਪ੍ਰਗਤੀ ਨੂੰ ਸਿੰਕ ਕਰੋ3, ਤਾਂ ਜੋ ਤੁਸੀਂ ਉੱਥੋਂ ਖੇਡਣਾ ਸ਼ੁਰੂ ਕਰ ਸਕੋ ਜਿੱਥੇ ਤੁਸੀਂ ਛੱਡਿਆ ਸੀ — ਭਾਵੇਂ ਤੁਸੀਂ ਆਪਣੇ ਫ਼ੋਨ 'ਤੇ ਤੁਰਦੇ-ਫਿਰਦੇ ਖੇਡ ਰਹੇ ਹੋਵੋ ਜਾਂ PC 'ਤੇ ਬਿਹਤਰ ਕੰਟਰੋਲਾਂ ਨਾਲ ਵੱਡੀ ਸਕ੍ਰੀਨ 'ਤੇ ਖੇਡ ਰਹੇ ਹੋਵੋ।

ਉਹ ਗੇਮ ਲੱਭੋ ਜੋ ਤੁਹਾਡੇ ਲਈ ਸਹੀ ਹੈ

ਮੋਬਾਈਲ ਅਤੇ PC 'ਤੇ 200,000 ਤੋਂ ਜ਼ਿਆਦਾ ਗੇਮਾਂ ਦੇ ਨਾਲ, Google Play Games 'ਤੇ ਹਰੇਕ ਲਈ ਗੇਮ ਮੌਜੂਦ ਹੈ। ਹਰੇਕ ਗੇਮ ਬਾਰੇ ਸਿਫ਼ਾਰਸ਼ਾਂ ਅਤੇ ਅਹਿਮ ਜਾਣਕਾਰੀ ਪ੍ਰਾਪਤ ਕਰੋ, ਤਾਂ ਜੋ ਤੁਸੀਂ ਇਹ ਫ਼ੈਸਲਾ ਲੈ ਸਕੋ ਕਿ ਅਗਲੀ ਕਿਹੜੀ ਗੇਮ ਖੇਡੀ ਜਾਵੇ। ਮੋਬਾਈਲ ਅਤੇ PC 'ਤੇ ਉਪਲਬਧ ਗੇਮਾਂ ਦੇਖੋ।

Play Points ਸੰਬੰਧੀ ਪੇਸਕਸ਼ਾਂ
Play Points
ਇਨਾਮ ਅਤੇ ਪੁਰਸਕਾਰ
ਕਾਇੰਸ
ਬਿੱਲੇ

ਆਪਣੇ ਤਰੀਕੇ ਨਾਲ ਖੇਡੋ ਅਤੇ ਇਨਾਮ ਜਿੱਤੋ

Google Play Points, Google Play ਦੇ ਇਨਾਮ ਪ੍ਰੋਗਰਾਮ ਨਾਲ ਇਨਾਮਾਂ ਦੇ ਅਗਲੇ ਪੱਧਰ ਨੂੰ ਅਣਲਾਕ ਕਰੋ, ਜਿੱਥੇ ਤੁਸੀਂ ਛੋਟਾਂ ਅਤੇ ਗੇਮ-ਅੰਦਰ ਆਈਟਮਾਂ ਲਈ ਪੁਆਇੰਟ ਅਤੇ ਇਨਾਮ ਹਾਸਲ ਕਰ ਸਕਦੇ ਹੋ। ਤੁਸੀਂ ਜਿੰਨੇ ਜ਼ਿਆਦਾ Play Points ਹਾਸਲ ਕਰੋਗੇ, ਤੁਸੀਂ ਓਨੇ ਹੀ ਬਿਹਤਰ ਇਨਾਮ, ਫ਼ਾਇਦੇ ਅਤੇ ਬੇਸ਼ਕੀਮਤੀ ਅਨੁਭਵ ਅਣਲਾਕ ਕਰ ਸਕੋਗੇ। ਹੁਣੇ ਸ਼ਾਮਲ ਹੋਵੋ1

ਸਟ੍ਰੀਕਾਂ
ਛੋਟਾਂ
ਗੇਮਾਂ
ਪ੍ਰਾਪਤੀਆਂ

ਵਿਵਸਥਿਤ ਗੇਮਿੰਗ ਜਾਣਕਾਰੀ

ਤੁਹਾਡਾ ਗੇਮਰ ਪ੍ਰੋਫਾਈਲ ਤੁਹਾਡੇ 'ਤੁਸੀਂ' ਟੈਬ ਦਾ ਮੁੱਖ ਹਿੱਸਾ ਹੈ। ਤੁਸੀਂ ਮੋਬਾਈਲ 'ਤੇ ਦਿੱਤੇ ਪ੍ਰੋਫਾਈਲ ਪ੍ਰਤੀਕ 'ਤੇ ਕਲਿੱਕ ਕਰ ਕੇ ਕਿਸੇ ਵੀ ਵੇਲੇ 'ਤੁਸੀਂ' ਟੈਬ ਤੋਂ ਗੇਮਰ ਪ੍ਰੋਫਾਈਲ 'ਤੇ ਆਸਾਨੀ ਨਾਲ ਸਵਿੱਚ ਕਰ ਸਕਦੇ ਹੋ। ਮੋਬਾਈਲ ਅਤੇ PC 'ਤੇ ਇੱਕੋ ਪ੍ਰੋਫਾਈਲ ਦੇ ਨਾਲ, ਤੁਸੀਂ ਗੇਮਾਂ ਵਿੱਚ ਆਪਣੇ ਅੰਕੜਿਆਂ, ਸਟ੍ਰੀਕਾਂ, ਪ੍ਰਗਤੀ ਅਤੇ ਪ੍ਰਾਪਤੀਆਂ ਨੂੰ ਆਸਾਨੀ ਨਾਲ ਟਰੈਕ ਕਰ ਸਕਦੇ ਹੋ। ਹਰ ਪ੍ਰਾਪਤੀ, ਹਰ ਜਿੱਤ – ਇਹ ਸਭ ਇੱਥੇ ਜਸ਼ਨ ਮਨਾਉਣ ਲਈ ਹੈ।

ਗੇਮ ਖੇਡਦੇ ਸਮੇਂ ਜਾਣੂ ਰਹੋ

Gemini Live ਦੇ ਨਾਲ Play Games ਸਾਈਡਕਿੱਕ ਵਾਲਾ ਗੇਮਿੰਗ ਸਾਥੀ ਹੈ ਜੋ ਤੁਹਾਨੂੰ ਆਪਣੀ ਗੇਮ ਛੱਡੇ ਬਿਨਾਂ ਤੁਹਾਡੇ ਅੰਕੜਿਆਂ, ਪ੍ਰਾਪਤੀਆਂ ਅਤੇ ਨੁਕਤਿਆਂ ਤੱਕ ਆਸਾਨ ਪਹੁੰਚ ਦਿੰਦਾ ਹੈ। ਤੁਸੀਂ ਖੇਡਦੇ ਸਮੇਂ Gemini Live ਤੋਂ ਅਸਲ-ਸਮੇਂ ਦੀ ਗੱਲਬਾਤ ਸੰਬੰਧੀ ਮਾਰਗ-ਦਰਸ਼ਨ ਵੀ ਪ੍ਰਾਪਤ ਕਰ ਸਕਦੇ ਹੋ। ਸਾਈਡਕਿੱਕ ਦੀ ਸੁਵਿਧਾ ਸਿਰਫ਼ Play ਤੋਂ ਡਾਊਨਲੋਡ ਕੀਤੀਆਂ ਗੇਮਾਂ ਖੇਡਣ ਵੇਲੇ ਹੀ ਉਪਲਬਧ ਹੈ ਅਤੇ ਜਲਦ ਹੀ ਮੋਬਾਈਲ 'ਤੇ ਆ ਰਹੀ ਹੈ।

Google ਦੀ ਮਦਦ ਨਾਲ ਗੇਮ ਖੇਡਣ ਵੇਲੇ ਡੀਵਾਈਸ ਨੂੰ ਸੁਰੱਖਿਅਤ ਕਰੋ

Google ਦੀ ਸੁਰੱਖਿਆ ਨਾਲ, ਮੋਬਾਈਲ ਅਤੇ PC 'ਤੇ ਭਰੋਸੇ ਨਾਲ ਖੇਡੋ। ਤੁਹਾਡੇ ਡਾਟੇ ਅਤੇ ਡੀਵਾਈਸਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ, Google Play ਸਾਡੇ ਵੱਲੋਂ ਪੇਸ਼ਕਸ਼ ਕੀਤੀ ਜਾਣ ਵਾਲੀ ਹਰੇਕ ਗੇਮ 'ਤੇ 10,000 ਤੋਂ ਵੱਧ ਸੁਰੱਖਿਆ ਜਾਂਚਾਂ ਕਰਦਾ ਹੈ।

ਅਕਸਰ ਪੁੱਛੇ ਜਾਣ ਵਾਲੇ ਸਵਾਲ

Google Play Games ਮੋਬਾਈਲ, ਟੈਬਲੇਟ ਅਤੇ PC 'ਤੇ ਗੇਮਿੰਗ ਅਨੁਭਵ ਨੂੰ ਬਿਹਤਰ ਬਣਾਉਂਦਾ ਹੈ, ਇਸ ਲਈ ਕ੍ਰਾਸ-ਡੀਵਾਈਸ ਗੇਮਪਲੇ ਨੂੰ ਸੁਚਾਰੂ ਬਣਾਇਆ ਗਿਆ ਹੈ। ਇਸ ਅਨੁਭਵ ਵਿੱਚ ਮੋਬਾਈਲ ਅਤੇ PC ਲਈ ਇੱਕ ਵਿਲੱਖਣ ਗੇਮਿੰਗ ਪ੍ਰੋਫਾਈਲ, ਵੱਖ-ਵੱਖ ਡੀਵਾਈਸਾਂ ਦੇ ਅਨੁਕੂਲ ਗੇਮਾਂ ਦਾ ਵਿਸ਼ਾਲ ਕੈਟਾਲਾਗ, ਅਤੇ ਗੇਮਿੰਗ ਦੌਰਾਨ ਤੁਸੀਂ ਇਨਾਮ ਕਮਾ ਸਕਦੇ ਹੋ, ਵਿਵਸਥਿਤ ਗੇਮਿੰਗ ਜਾਣਕਾਰੀ ਅਤੇ Gemini Live ਦੇ ਨਾਲ Play Games ਸਾਈਡਕਿੱਕ ਵਾਲਾ ਗੇਮਿੰਗ ਸਾਥੀ ਹੈ ਜੋ ਤੁਹਾਨੂੰ ਆਪਣੀ ਗੇਮ ਛੱਡੇ ਬਿਨਾਂ ਜਾਣਕਾਰੀ ਤੱਕ ਆਸਾਨ ਪਹੁੰਚ ਦਿੰਦਾ ਹੈ। 'ਤੁਸੀਂ' ਟੈਬ ਅਤੇ ਸਾਈਡਕਿੱਕ ਸਭ ਤੋਂ ਪਹਿਲਾਂ ਮੋਬਾਈਲ 'ਤੇ ਲਾਂਚ ਹੋ ਰਹੇ ਹਨ।
ਮੋਬਾਈਲ 'ਤੇ ਸ਼ੁਰੂਆਤ ਕਰਨ ਲਈ:
  1. Android 'ਤੇ Google Play Store ਐਪ ਖੋਲ੍ਹੋ
  2. ਆਪਣੀ ਪ੍ਰੋਫਾਈਲ ਤਸਵੀਰ 'ਤੇ ਟੈਪ ਕਰੋ
  3. “Google Play Games ਵਿੱਚ ਸ਼ਾਮਲ ਹੋਵੋ” 'ਤੇ ਟੈਪ ਕਰੋ
  4. ਗੇਮਰ ਪ੍ਰੋਫਾਈਲ ਬਣਾਉਣ ਲਈ ਦਿੱਤੇ ਗਏ ਪੜਾਵਾਂ ਦੀ ਪਾਲਣਾ ਕਰੋ।

ਤੁਸੀਂ PC ਰਾਹੀਂ ਵੀ Google Play Games ਵਿੱਚ ਸ਼ਾਮਲ ਹੋ ਸਕਦੇ ਹੋ:
  1. ਆਪਣੇ Windows ਡੈਸਕਟਾਪ ਜਾਂ ਲੈਪਟਾਪ 'ਤੇ Google Play Games ਡਾਊਨਲੋਡ ਕਰੋ
  2. .exe ਫ਼ਾਈਲ ਖੋਲ੍ਹੋ ਅਤੇ ਸਕ੍ਰੀਨ ਉੱਪਰਲੀਆਂ ਹਿਦਾਇਤਾਂ ਦੀ ਪਾਲਣਾ ਕਰੋ
  3. ਜਦੋਂ ਤੁਸੀਂ Google Play Games on PC ਰਾਹੀਂ ਆਪਣੇ ਖਾਤੇ ਦਾ ਸੈੱਟਅੱਪ ਕਰਦੇ ਹੋ, ਤਾਂ ਤੁਹਾਡੇ Google Play Games ਪ੍ਰੋਫਾਈਲ ਦਾ ਆਪਣੇ ਆਪ ਸੈੱਟਅੱਪ ਹੋ ਜਾਂਦਾ ਹੈ। ਤੁਸੀਂ ਪੂਰੀ ਤਰ੍ਹਾਂ ਤਿਆਰ ਹੋ।

ਵਧੇਰੇ ਜਾਣਕਾਰੀ ਲਈ, ਸਾਡਾ ਮਦਦ ਕੇਂਦਰ ਸੰਬੰਧੀ ਲੇਖ ਦੇਖੋ। Google Play Games on PC 140 ਤੋਂ ਜ਼ਿਆਦਾ ਖੇਤਰਾਂ ਵਿੱਚ ਉਪਲਬਧ ਹੈ। ਇਨ੍ਹਾਂ ਖੇਤਰਾਂ ਵਿੱਚ ਕੋਈ ਵੀ ਯੋਗ ਡੀਵਾਈਸ ਵਾਲਾ ਵਿਅਕਤੀ PC 'ਤੇ ਖੇਡ ਸਕਦਾ ਹੈ।
ਹਾਂ। ਭਾਵੇਂ ਤੁਹਾਡੇ ਕੋਲ Android ਮੋਬਾਈਲ ਨਹੀਂ ਹੈ, ਤੁਸੀਂ ਆਪਣੇ Windows PC ਡੀਵਾਈਸ 'ਤੇ Google Play Games ਦਾ ਅਨੁਭਵ ਲੈ ਸਕਦੇ ਹੋ। iOS ਮੋਬਾਈਲ ਡੀਵਾਈਸ 'ਤੇ ਉਪਲਬਧ ਬਹੁਤ ਸਾਰੀਆਂ ਗੇਮਾਂ Google Play Games on PC 'ਤੇ ਵੀ ਖੇਡੀਆਂ ਜਾ ਸਕਦੀਆਂ ਹਨ।
ਤੁਸੀਂ ਪ੍ਰਤੀ Google ਖਾਤੇ ਲਈ ਸਿਰਫ਼ ਇੱਕ ਗੇਮਰ ਪ੍ਰੋਫਾਈਲ ਦਾ ਸੈੱਟ ਅੱਪ ਕਰ ਸਕਦੇ ਹੋ। ਜੇ ਤੁਹਾਡੇ ਕੋਲ ਇੱਕ ਤੋਂ ਵੱਧ Google ਖਾਤੇ ਹਨ, ਤਾਂ ਤੁਸੀਂ ਇੱਕ ਤੋਂ ਵੱਧ ਗੇਮਰ ਪ੍ਰੋਫਾਈਲ ਬਣਾ ਸਕਦੇ ਹੋ।
ਨਹੀਂ, ਤੁਹਾਨੂੰ ਮੋਬਾਈਲ ਜਾਂ PC 'ਤੇ Google Play Games ਦੀ ਵਰਤੋਂ ਕਰਨ ਲਈ ਭੁਗਤਾਨ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ, ਗੇਮਾਂ ਖੇਡਦੇ ਵੇਲੇ, ਤੁਹਾਨੂੰ ਗੇਮ ਜਾਂ ਗੇਮ-ਅੰਦਰ ਆਈਟਮਾਂ ਲਈ ਭੁਗਤਾਨ ਕਰਨਾ ਪੈ ਸਕਦਾ ਹੈ।
ਸਾਡੇ ਕੋਲ ਵੱਖ-ਵੱਖ ਡੀਵਾਈਸਾਂ ਲਈ ਗੇਮਾਂ ਦੀ ਇੱਕ ਵਿਸ਼ਾਲ ਚੋਣ ਹੈ। ਮੋਬਾਈਲ ਅਤੇ PC 'ਤੇ ਕੀ ਉਪਲਬਧ ਗੇਮਾਂ ਦੀ ਪੜਚੋਲ ਕਰੋ।
ਆਪਣੇ Android ਮੋਬਾਈਲ ਡੀਵਾਈਸ 'ਤੇ ਗੇਮਾਂ ਸਥਾਪਤ ਕਰਨ ਲਈ, Google Play Store ਖੋਲ੍ਹੋ, ਗੇਮ ਖੋਜੋ ਅਤੇ "ਸਥਾਪਤ ਕਰੋ" 'ਤੇ ਟੈਪ ਕਰੋ। PC 'ਤੇ ਗੇਮਾਂ ਸਥਾਪਤ ਕਰਨ ਲਈ, ਆਪਣੇ PC 'ਤੇ Google Play Games ਦਾ ਸੈੱਟਅੱਪ ਕਰਨ ਤੋਂ ਬਾਅਦ, ਗੇਮ ਖੋਜੋ ਅਤੇ "ਸਥਾਪਤ ਕਰੋ" 'ਤੇ ਕਲਿੱਕ ਕਰੋ।
ਜੇ ਤੁਸੀਂ Google Play Games ਵਿੱਚ ਸ਼ਾਮਲ ਨਹੀਂ ਹੁੰਦੇ ਹੋ, ਤਾਂ ਤੁਸੀਂ Android ਮੋਬਾਈਲ ਡੀਵਾਈਸ 'ਤੇ 'ਤੁਸੀਂ' ਟੈਬ ਜਾਂ "Play Games ਸਾਈਡਕਿੱਕ" ਵਰਗੀਆਂ ਖਾਸ ਵਿਸ਼ੇਸ਼ਤਾਵਾਂ ਤੱਕ ਪਹੁੰਚ ਨਹੀਂ ਕਰ ਸਕੋਗੇ।
ਆਪਣੇ Play Games ਪ੍ਰੋਫਾਈਲ ਨੂੰ ਮਿਟਾਉਣ ਦਾ ਤਰੀਕਾ ਇੱਥੇ ਜਾਣੋ।
ਤੁਹਾਡੇ PC ਨੂੰ ਇਨ੍ਹਾਂ ਘੱਟੋ-ਘੱਟ ਲੋੜਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ:
  • Windows 10 (v2004)
  • 10 GB ਦੀ ਉਪਲਬਧ ਸਟੋਰੇਜ ਜਗ੍ਹਾ ਵਾਲੀ ਸੌਲਿਡ ਸਟੇਟ ਡਰਾਈਵ (SSD)
  • IntelⓇ UHD Graphics 630 GPU ਜਾਂ ਇਸਦੇ ਬਰਾਬਰ
  • 4 CPU ਫ਼ਿਜ਼ੀਕਲ ਕੋਰ
  • 8 GB RAM
  • Windows ਪ੍ਰਸ਼ਾਸਕ ਖਾਤਾ
  • ਹਾਰਡਵੇਅਰ ਵਰਚੂਅਲਾਇਜ਼ੇਸ਼ਨ ਦਾ ਚਾਲੂ ਹੋਣਾ ਲਾਜ਼ਮੀ ਹੈ

Google Play Games

ਕਾਰਵਾਈ ਵਿੱਚ ਸ਼ਾਮਲ ਹੋਵੋ

ਜਾਰੀ ਰੱਖਣ ਤੋਂ ਬਾਅਦ, ਤੁਹਾਨੂੰ Google Play Games on PC ਲਈ ਈਮੇਲ ਪ੍ਰਾਪਤ ਹੋਵੇਗੀ